ਗੰਦਾ ਲਹੂ

face

ਹੌਲ਼ੀ ਹੌਲ਼ੀ
ਸਾਰਿਆਂ ਦੀ ਰੂਹ ਤੇ
ਉੱਗ ਆਉਂਦੇ ਨੇ

ਜ਼ਖਮ ਲਾਰਿਆਂ ਦੇ
ਫੋੜੇ ਉਡੀਕਾਂ ਦੇ
ਛਾਲੇ ਵਿਸ਼ਵਾਸ਼ਘਾਤਾਂ ਦੇ

ਇਨ੍ਹਾਂ ਵਿੱਚੋਂ
ਹੌਂਕਿਆਂ ਤੇ ਗਾਲ਼ਾਂ ਦਾ
ਰਿਸਦਾ ਗੰਦਾ ਲਹੂ
ਹੋਰ ਕਿਸੇ ਕੰਮ ਨਹੀਂ ਆਉਂਦਾ

ਇਹ ਸਿਰਫ
ਜ਼ਿੰਦਗੀ ਦੇ ਹੁਸੀਨ
ਕੀਮਤੀ ਪਲਾਂ ਵਿੱਚ
ਕਾਲ਼ਖ ਭਰਨ ਦੇ ਕੰਮ ਆਉਂਦਾ ਹੈ

ਤੇ ਕਵੀ,

ਇਸ ਕਾਲ਼ਖ ਨਾਲ਼
ਸਫਿਆਂ ਤੇ
ਫੁੱਲ ਪੱਤੀਆਂ ਬਣਾਉਂਦਾ ਹੈ

-ਸੰਗਤਾਰ

7 thoughts on “ਗੰਦਾ ਲਹੂ

  1. Shahmukhi:
    گندا لہُو
    __________
    ہَولی ہَولِی
    ساریاں دی رُوہ تی
    اُوّگّ آئوندے نے

    ضکھم لاریاں دے

    پھوڑے اُوڈِیکاں دے

    چھالے وِشواشگھاتاں دے

    اِہناں وِّچّون
    ہَونکیاں تے گالاں دا
    رِسدا گندا لہُو
    ہور کِسے کنم نہِیں آئوندا

    اِہ سِرپھ
    ضِندگی دے ہُسِین
    کِیمتی پلاں وِّچّ
    کالکھ بھرن دے کنم آئوندا ہَے

    تے کوی،
    اِس کالکھ نال
    سپھیاں تی
    پھُّلّ پّتِّیاں بنائوندا ہَے

    -سنگتار

  2. ਬਹੁਤ ਖੂਬ
    ਇਹ ਗੰਦਾ ਲਹੂ ਬੜ੍ਹਾ ਹੀ ਜ਼ਰੂਰੀ ਕੰਮ ਕਰਦਾ ਹੈ। ਇਹ ਜ਼ਖਮਾਂ ਅਤੇ ਛਾਲਿਆਂ ਵਿਚਲੇ ਭੈੜੇ ਤੱਤ ਆਪਣੇ’ ਚ ਸਮੋਂ ਕੇ ਓਹਨਾਂ ਨੂੰ ਠੀਕ ਹੋਣ ਲਈ ਮਦਦ ਕਰਦਾ ਹੈ। ਆਪ ਗੰਦਾ ਹੋ ਕੇ ਸ਼ਰੀਰ ਨੂੰ ਚੰਗਾ ਕਰਦਾ ਹੈ।
    ਕਵੀਤਾ ਦੀ ਸਿਫਤ ਇਸ ਤੋਂ ਵੀ ਉੱਚੀ ਹੈ। ਦੁੱਖ ਨੂੰ ਰਚਨਾਤਮਕ ਪ੍ਰਕਿਰਿਆ’ ਚੋਂ ਗੁਜ਼ਾਰ ਕੇ ਜ਼ਰਨ-ਜੋਗਾ ਬਣਾ ਦਿੱਤਾ ਜਾਂਦਾ ਹੈ, ਖੂਬਸੂਰਤੀ ਪੈਦਾ ਕਰ ਦਿੱਤੀ ਜਾਂਦੀ ਹੈ।
    ਵੈਸੇ, ਜੇ ਅੱਗੇ ਤੁਰਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਦੁੱਖ ਅਜਿਹਾ ਜ਼ਰੂਰੀ ਤੱਤ ਹੈ ਜਿਸ ਤੋਂ ਬਿਨਾ ਜੀਵਨ ਵਿੱਚ ਨਾ ਗਹਿਰਾਈ ਪੈਦਾ ਹੁੰਦੀ ਹੈ ਨਾ ਉਚਾਈ।

  3. ਸੰਗਤਾਰ ਜੀ
    ਸਾਹਿਤਿਕ ਆਦਾਬ ਕਬੂਲ ਕਰੋ ਜੀ.
    ਪਹਿਲੀ ਵਾਰੀ ਤੁਹਾਡੀ ਕਿਸੇ ਸਾਹਿਤਿਕ ਰਚਨਾ ਦਾ ਆਨੰਦ ਮਾਣ ਰਿਹਾਂ ਹਾਂ।ਤੁਹਾਤੇ ਖ਼ਿਆਲਾਂ ਦੀ ਗਹਿਰਾਈ ‘ਚ ਛੁਪੀ ਗੰਭੀਰਤਾ ਦਾ ਬਹੁਤ ਹੀ ਭਾਵਪੂਰਤ ਪ੍ਰਗਟਾ ਹੈ ਤੁਹਾਡੀ ਇਹ ਰਚਨਾ ਗੰਦਾ ਲਹੂ।।ਪੜ੍ਹ ਕਿ ਚੰਗਾ ਲੱਗਾ।
    ਇਸ ਲਈ ਤੁਸੀ ਵਧਾਈ ਦੇ ਪਾਤਰ ਹੋ

    ਦੀਪ ਨਿਰਮੋਹੀ

  4. ਬਹੁਤ ਵਾਰੀ ਸੌਚਿਆ
    ਕਿ ਤੇਰੀ ਵਫਾ ਦਾ ਕਿੱਸਾ ਲਿਖਾਂ
    ਪਰ ਸਿਆਹੀ ਲਈ ,
    ਮੇਰੇ ਲਹੂ ਦਾ ਰੰਗ,
    ਕਦੇ ਵੀ ਚਿਟੇ ਤੌਂ ਲਾਲ ਨਾ ਬਣ ਸਕਿਆ,
    ਚਲੌ ਜੇ ਲਿਖ ਵੀ ਦਿੰਦਾ,
    ਤਾਂ ਕਿਹੜਾ ਮੇਰੇ ਮੱਥੇ ਤੌਂ ਬੇਵਫਾਈ ਦਾ ਕਲੰਕ ਲਹਿ ਜਾਣਾ ਸੀ

    ਸ਼ੁਰਤੀ ਦੀ ਸੂਖਮਤਾ ਅਤੇ ਲਫਜ਼ਾਂ ਦੀ ਪਾਕੀਜ਼ਗੀ ਨੂੰ ਗਹਿਰਾਈ ਤਕ ਮਾਪਣ ਵਾਲੇ “ਸੰਗਤਾਰ”ਲਈ ਢੇਰ ਸਾਰੀਆਂ ਦੁਆਵਾਂ
    ਗੁਰਿੰਦਰ ਢੱਟ ਸੰਪਾਦਕ ਤਸਵੀਰ ਪੰਜਾਬੀ ਅਖਵਾਰ ਨਿੋਊਜ਼ੀਲੈਂਡ

  5. Roman Transliteration:

    gandā lahū

    hauḷī hauḷī
    sāriāṅ dī rūh tē
    ugg āuṅdē nē

    zakham lāriāṅ dē
    fōṛē uḍīkāṅ dē
    chhālē vishvāshghātāṅ dē

    inhāṅ vichōṅ
    hauṅkiāṅ tē gāḷāṅ dā
    risdā gandā lahū

    hōr kisē kamm nahīṅ āuṅdā

    ih siraf
    ziṅdgī dē husīn
    kīmtī palāṅ vich
    kāḷakh bharan dē kamm āundā hai

    tē kavī,

    is kāḷakh nāḷ
    safiāṅ tē
    phull pattīāṅ baṇāundā hai

    -saṅgtār

Leave a Reply

Your email address will not be published. Required fields are marked *