Tag: ਦਫ਼ਾ

  • ਦਫ਼ਾ ਹੋ!

    ਇੰਞ ਨਾ ਖ਼ਫ਼ਾ ਹੋ!
    ਜਾਂ ਫਿਰ ਦਫ਼ਾ ਹੋ!

    ਨਾਸੂਰ ਬਣ ਜਾ
    ਅਹਿਲੇ-ਜ਼ਫ਼ਾ ਹੋ!

    ਕੁਝ ਤੇ ਅਸਰ ਕਰ
    ਘਟ ਜਾਂ ਨਫ਼ਾ ਹੋ!

    ਜਾਂ ਮਜਨੂੰ ਬਣ ਜਾ
    ਜਾਂ ਬੇ-ਵਫ਼ਾ ਹੋ!

    ਕਾਲ਼ਖ ‘ਚ ਡੁੱਬਿਆ
    ਚਿੱਟਾ ਸਫ਼ਾ ਹੋ!

    -ਸੰਗਤਾਰ