ਕੀ ਆਖਾਂ ਮੈਂ?

ਏ ਸੀ ਅੰਦਰ ਬੈਠਾ ਧੁੱਪੇ ਸੜਦਿਆਂ ਬਾਰੇ ਕੀ ਆਖਾਂ ਮੈਂ?
ਮਾਣ ਰਿਹਾਂ ਹਾਂ ਜ਼ਿੰਦਗੀ ਕਿੱਧਰੇ ਮਰਦਿਆਂ ਬਾਰੇ ਕੀ ਆਖਾਂ ਮੈਂ?

ਲੀਰਾਂ ਵਿੱਚ ਲਪੇਟੇ ਨੇ ਜੋ ਮਿੱਟੀ ਦੇ ਵਿੱਚ ਲੇਟੇ ਨੇ ਜੋ
ਤਪਦੇ ਜਿਸਮਾਂ ਮੂਹਰੇ ਚੁੱਲ੍ਹੇ ਠਰਦਿਆਂ ਬਾਰੇ ਕੀ ਆਖਾਂ ਮੈਂ?

 ਦੁਨੀਆਂ ਜਿਹੜੇ ਭੁੱਲ ਬੈਠੀ ਏ ਆਪਣੇ ਰੰਗੀਂ ਡੁੱਲ੍ਹ ਬੈਠੀ ਏ
ਟੁੱਟੀ ਪੌੜੀ ਕਿਸਮਤ ਦੀ ‘ਤੇ ਚੜ੍ਹਦਿਆਂ ਬਾਰੇ ਕੀ ਆਖਾਂ ਮੈਂ?

 ਸ਼ਿਸਤ ਸ਼ਿਕਾਰੀ ਲਾ ਬਹਿੰਦਾ ਏ ਖੇਡ ਮੌਤ ਨੂੰ ਕਹਿ ਲੈਂਦਾ ਏ
ਬੇਦੋਸ਼ੇ ਮਾਸੂਮ ਚੁਗਦਿਆਂ ਚਰਦਿਆਂ ਬਾਰੇ ਕੀ ਆਖਾਂ ਮੈਂ?

ਨ੍ਹੇਰਾ ਸਾਡੇ ਵਿਹੜੇ ਵਧਿਆ ਆਪਣੇ ਚੁੱਲ੍ਹੇ ਨੇੜੇ ਵਧਿਆ
ਲੋਕਾਂ ਨੂੰ ਤਾਂ ਕਹਿ ਲੈਂਦਾ ਸਾਂ ਘਰਦਿਆਂ ਬਾਰੇ ਕੀ ਆਖਾਂ ਮੈਂ?

ਸੰਗਤਾਰ ਜੇ ਏਨਾ ਮੰਦਾ ਨਹੀਂ ਤਾਂ ਕੁੱਝ ਵੀ ਕਹਿਣਾ ਚੰਗਾ ਨਹੀਂ ਏ
ਕਦਮ ਕਦਮ ’ਤੇ ਕਦਮ ਮਿਲ਼ਾ ਕੇ ਖੜ੍ਹਦਿਆਂ ਬਾਰੇ ਕੀ ਆਖਾਂ ਮੈਂ?

-ਸੰਗਤਾਰ

21 thoughts on “ਕੀ ਆਖਾਂ ਮੈਂ?

  1. Roman Transliteration:
    ē sī andar baiṭhā dhuppē saṛdiān bārē kī ākhān main
    māṇ rihān hān zindgī kiddhrē mardiān bārē kī ākhān main

    līrān vich lapēṭē nē jō miṭṭī dē vich lēṭē nē jō
    tapdē jismān mūhrē chullhē ṭhardiān bārē kī ākhān main

    dunīān jihṛē bhull baiṭhī ē āpaṇē raṅgīn ḍullh baiṭhī ē
    ṭuṭṭī pauṛī kismat dī ‘tē chaṛdiān bārē kī ākhān main

    shisat shikārī lā bahindā ē khēḍ maut nūn kahi laindā ē
    bēdōshē māsūm cugdiān cardiān bārē kī ākhān main

    nhērā sāḍē vihṛē vadhiā āpaṇē chullhē nēṛē vadhiā
    lōkān nūn tān kahi laindā sān ghardiān bārē kī ākhān main

    saṅgtār jē ēnā mandā nahīn tān kujjh vī kahiṇā caṅgā nahīn ē
    kadam kadam ’tē kadam miḷā kē khaṛhdiān bārē kī ākhān main

    -saṅgtār

  2. Boht vdia Sangtar Veer Ji..Parmatma Humesha waris bhrava de sirr te mehar bhreya hath rakhan… God bless u veer Ji

  3. ਲੋਕਾਂ ਕਿਹਾ ਸੀ ਬਥੇਰਾ , ਕੋਈ ਭਰੋਸਾ ਨਹੀਓ ਤੇਰਾ ,
    ਗੱਲ ਕਿਸੇ ਦੀ ਨਾ ਸੁਣੀ ਆ ਵੇਖ ਸਾਡਾ ਜੇਰਾ,
    ਹੁਣ ਨੀਵੀਂ ਕਾਹਤੋਂ ਪਾਈ ਕਿਸ ਗੱਲ ਦਾ ਇਹ ਡਰ,
    ਜੇ ਤੂੰ ਸੱਚਾਂ ਇਹ ਤਾਂ ਯਾਰਾ ਨਜ਼ਰਾਂ ਮਿਲਾ ਕੇ ਗੱਲ ਕਰ,plz lk ths sweet pbi page

  4. ~~Sun yara ve tere pyar ne mainu kamli keeta, tere ishq di jhalli main vich sangtar deya geeta pellan pama, jad aundi yaad Teri ve, main sun waris deya geeta nu hanju bahama,,~~

  5. ਰੱਬਾ ਕੈਸੀਆ ਵਗਣ ਹਵਾਂਵਾਂ ਏਹ ਕੈਸੀਆ ਆਈਆ ਰੁੱਤਾ,,,
    ਕਿਤੇ ਜਿਊਦੀਆ ਸੜ ਰਹੀਆ ਕਿਤੇ ਮਰ ਰਹੀਆ ਵਿੱਚ ਕੁੱਖਾ,,,

    ਜਿਹੜੀ ਧੀ ਨੂੰ ਬੋਝ ਸਮਝਿਆ ”ਉਹ” ਮਾਪਿਆ ਨੂੰ ਸਾਂਭੇ
    ਜਿਹਨਾ ਲਈ ਵੰਡੀਆ ਲੋਹੜੀਆ ਸਾਰ ਨਾ ਲਈ ਉਹਨਾ ਪੁੱਤਾ,,,

    ਮਾਇਆ ਰੰਗ ਵਿੱਚ ਰੰਗ ਹੋ ਗਿਆ ਪਿਛੋਕੜ ਭੁੱਲਿਆ ਚੇਤੇ
    ਉਹਦੀ ਵੀ ਸੁੱਖ ਸਾਂਦ ਪੁੱਛ ਕਦੇ ਜੋ ਤੇਰੀਆ ਮੰਗਦੀ ਸੁੱਖਾ,,,

    ਫੈਸ਼ਨ ਉਹਲੇ ਲੁੱਕ ਗਈ ਕਿੱਧਰੇ ਉਹਦੀ ਨੈਚੂਰਲ ਬਿਊਟੀ
    ਵਾਹਲੀ ਸੋਹਣੀ ਸੀ ਲੱਗਦੀ ਉਦੋ ਜਦੋਂ ਕਰਦੀ ਸੀ ਦੋ ਗੁੱਤਾ,,,

    ਕਲਮ ਫੜਣ ਦੀ ਜਾਂਚ ਨਹੀ ਕੋਣ ”ਪਵਨ” ਕਿੱਥੇ ਸ਼ਾਇਰੀ
    ਫਿਰਵੀ ਆਪਣੇ ਆਪ ਨੂੰ ਸਮਝੇ ਸ਼ਾਇਰ ਜੋੜ ਜੋੜ ਕੇ ਤੁੱਕਾ,,, PaWaN ShArMa (ਸਾਦੀ ਸ਼ਾਇਰੀ)

  6. 4waydial.com Punjab’s search engine provides comprehensive
    updated information on all Products and Services.
    4waydial has been formed with the following motto:
    To Provide Up-to-date information About Our Holy city To Our
    Valued Visitors.
    To Create Employment Opportunities For Deserving
    Candidates.
    To Lessen The Impact Of Online Shopping Trends And
    Fill up The Gap Between The Local Customer And traders.

Leave a Reply

Your email address will not be published. Required fields are marked *