ਕਾਵਿ-ਚੱਕਰ

Written by

in

,

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ
ਹਰ ਇੱਕ ਸੂਰਤ ਮੂਰਤ ਸ਼ੰਕਾ
ਅੱਖਰਾਂ ਵਿੱਚ ਉਤਾਰੀ

ਰਾਤ ਸਿਆਹੀ ਕਲਮ ਬੇਚੈਨੀ
ਖੰਭਾਂ ਬਿਨਾਂ ਉਡਾਰੀ
ਹੰਝੂ ਸੱਚੇ ਹੌਂਕੇ ਸੱਚੇ
ਸੱਚੀ ਕਵਿਤਾ ਕਿਆਰੀ

ਲੋਕੀਂ ਫਿਰ ਵੀ ਸ਼ੱਕ ਕਰਨ
ਇਹ ਲਗਦਾ ਨਹੀਂ ਲਿਖਾਰੀ
ਸ਼ਬਦਾਂ ਦਾ ਸ਼ਿਕਾਰੀ ਕੋਈ
ਲਫਜ਼ਾਂ ਦਾ ਵਿਉਪਾਰੀ

ਪਈ ਦੋਚਿੱਤੀ ਸ਼ਾਇਦ ਹੋਵੇ
ਠੀਕ ਹੀ ਦੁਨੀਆਂ ਸਾਰੀ
ਏਸ ਵਹਿਮ ਨੇ ਰੂਹ ਨੂੰ ਕੀਤਾ
ਮੈਲ਼ਾ ਕਿੰਨੀ ਵਾਰੀ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ…

-ਸੰਗਤਾਰ

Comments

7 responses to “ਕਾਵਿ-ਚੱਕਰ”

  1. Gurpreet S.Chatha Avatar
    Gurpreet S.Chatha

    Very Nicely written!

    Its amazing what a Poet can do..and poet speaks for the generation not just for himself.. Hats Off to you.

  2. sharan Dhaliwal Avatar
    sharan Dhaliwal

    bahut vadiya bai g…koi words hai ni….keep it up:)

  3. Goldy Dang Avatar
    Goldy Dang

    bahut wadiya veer!! nice one!!

  4. ਮਨਵੀਰ ਬਡਿਆਲ Avatar
    ਮਨਵੀਰ ਬਡਿਆਲ

    ਵਾਹ ਵਾਹ ਵਾਹ!!!

  5. Sangtar Avatar

    Roman Transliteration:

    kāvi-cakkar

    kōrē saphiāṅ uttē lāh kē
    rūh dī maiḷ khilārī
    har ikk sūrat mūrat shaṅkā
    akkhrāṅ vich utārī

    rāt siāhī kalam bēchainī
    khambhāṅ bināṅ uḍārī
    hañjhū sachē hauṅkē sachē
    sachī kavitā kiārī

    lōkīṅ phir vī shakk karan
    ih lagdā nahīṅ likhārī
    shabdāṅ dā shikārī kōī
    laphzāṅ dā viupārī

    paī dōchittī shāid hōvē
    ṭhīk hī dunīāṅ sārī
    ēs vahim nē rūh nūṅ kītā
    maiḷā kinnī vārī

    kōrē saphiāṅ uttē lāh kē
    rūh dī maiḷ khilārī…
    -saṅgtār

  6. ਸ਼ਵਿੰਦਰ ਸਿੰਘ Avatar

    ਸਤਰਾਂ ਵਿੱਚ ਇੱਕ ਬੜ੍ਹਾ ਸਵਾਦਲਾ ਅਨੁਪ੍ਰਾਸ ਹੈ। ਬਿਰਤਾਂਤਕ ਤੱਤ ਵੀ ਚੁਸਤ ਅਤੇ ਅਸਰਦਾਰ ਹੈ। ਰੂਪਕ ਵੀ ਕੋਮਲ ਸਿਰਜੇ ਹਨ। ਬੜੀ ਅੱਛੀ ਸ਼ਿਲਪਕਾਰੀ ਹੈ।

  7. Sangtar Avatar

    Shahmukhi Transliteration:

    کاوَ-چکر

    کورے صفیاں اتے لاہ کے
    روح دی میل کھلاری
    ہر اک صورتَ مورت شنکا
    اکھراں وچّ اتاری

    رات سیاہی قلم بے چینی
    کھنبھاں بناں اڈاری
    ہنجھو سچے ہونکے سچے
    سچی کویتا کیاری

    لوکیں پھر وی شکّ کرن
    ایہہ لگدا نہیں لکھاری
    شبداں دا شکاری کوئی
    واکاں دا ویوپاری

    پئی دوچتی شاید ہووے
    ٹھیک ہی دنیاں ساری
    ایس وہم نے روح نوں کیتا
    میلا کنی واری

    کورے صفیاں اتے لاہ کے
    روح دی میل کھلاری

    -سنگتار

Leave a Reply

Your email address will not be published. Required fields are marked *